ਬੀਤੇ ਦਿਨੀਂ ਐਚ.ਡੀ.ਐਫ.ਸੀ. ਬੈਂਕ ਦੁਆਰਾ ਚਲਾਈ ਜਾ ਰਹੀ ਸੰਸਥਾ ‘ਸੱਚ’ ਦੇ ਨਾਲ ਸਾਂਝੇ ਤੌਰ ਤੇ ਲੁਧਿਆਣਾ ਦੇ ਮੁੱਲਾਂਪੁਰ ਨੇੜੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੌਜਵਾਨਾਂ ਨੂੰ ਉਚੇਰੀ ਵਿੱਚਿਆ ਹਾਸਿਲ ਕਰਨ ਦੀ ਪ੍ਰੇਰਣਾ ਦੇ ਨਾਲ ਨਾਲ ਕਰੀਅਰ ਸੇਧ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਸੈਮੀਨਾਰ ਦਾ ਮੁੱਖ ਮਨੋਰਥ ਨੌਜਵਾਨਾਂ ਨੂੰ ਭੁੱਲਦੇ ਜਾ ਰਹੇ ‘ਕਿਰਤ ਸੱਭਿਆਚਾਰ’ ਤੋਂ ਜਾਣੂ ਕਰਵਾਉਣਾ ਸੀ। ਕਿਰਤ ਵਰਲਡ ਤੋਂ ਸ. ਜਗਦੀਪ ਸਿੰਘ, ਸ. ਅਜਿੰਦਰਪਾਲ ਸਿੰਘ, ਯਮੁਨਾਨਗਰ, ਸੰਸਥਾ ਸੱਚ ਤੋਂ ਮਿ. ਕੁੰਦਲ ਸਰੋਵਰ ਜੀ ਅਤੇ ਹੋਰ ਅਨੇਕਾਂ ਵਿਦਵਾਨਾਂ ਨੇ ਆਪਣੇ ਵਿਚਾਰ ਨੌਜਵਾਨਾਂ ਨਾਲ ਸਾਂਝੇ ਕਰਦੇ ਹੋਏ ਨੌਜਵਾਨਾਂ ਨੂੰ ਅਗਾਂਹਵਧੂ ਖੇਤਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।